ਅਫ਼ਗਾਨਿਸਤਾਨ ਸਿੱਖ ਨਿਦਾਨ ਸਿੰਘ ਦੀ ਰਿਹਾਈ ਮਗਰੋਂ 11 ਸਿੱਖ ਭਾਰਤ ਪਹੁੰਚੇ

ਪ੍ਰਕਾਸ਼ਿਤ

ਇੱਕ ਮਹੀਨਾ ਪਹਿਲਾ ਅਗਵਾ ਕੀਤੇ ਗਏ ਅਤੇ ਪਿਛਲੇ ਦਿਨੀ ਰਿਹਾਅ ਹੋਏ ਅਫ਼ਗਾਨੀ ਸਿੱਖ ਨਿਦਾਨ ਸਿੰਘ ਸਚਦੇਵਾ ਕੁਝ ਹੋਰ ਸਿੱਖਾਂ ਸਣੇ ਭਾਰਤ ਪਹੁੰਚ ਗਏ ਹਨ।

ਅਫ਼ਗਾਨਿਸਤਾਨ ਵਿੱਚ ਹਾਲ 'ਚ ਹੀ ਸਿੱਖ ਆਗੂ ਨਿਦਾਨ ਸਿੰਘ ਸਚਦੇਵਾ ਨੂੰ ਲਗਭਗ ਇੱਕ ਮਹੀਨਾ ਨਜ਼ਰਬੰਦ ਰੱਖ ਕੇ 18 ਜੁਲਾਈ ਨੂੰ ਰਿਹਾਅ ਕਰ ਦਿੱਤਾ ਗਿਆ ਸੀ । ਅੱਜ ਉਨ੍ਹਾਂ ਦੇ ਨਾਲ 9 ਹੋਰ ਲੋਕਾਂ ਦੀ ਭਾਰਤ ਵਾਪਸੀ ਹੋਈ ਹੈ।

ਸਚਦੇਵਾ ਨੂੰ ਅਗਵਾ ਕਰਨ ਦਾ ਇਲਜ਼ਾਮ ਤਾਲਿਬਾਨ 'ਤੇ ਲੱਗਿਆ ਸੀ ਪਰ ਦੂਜੇ ਪਾਸੇ ਤਾਲਿਬਾਨ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਕਾਰਿਆ ਸੀ।