ਪੁਲਿਸ ਬੇਰਹਿਮ ਹੋਈ ਤਾਂ ਕਿਸਾਨ ਪਤੀ-ਪਤਨੀ ਨੇ ਜ਼ਹਿਰ ਪੀਤਾ: ਵਾਇਰਲ ਵੀਡੀਓ ਤੇ ਅੱਗੇ ਦੀ ਕਹਾਣੀ

ਪ੍ਰਕਾਸ਼ਿਤ

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਦਲਿਤ ਜੋੜੇ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ।

ਪੁਲਿਸ ਉਨ੍ਹਾਂ ਨੂੰ ਸਰਕਾਰੀ ਜ਼ਮੀਨ ਤੋਂ ਹਟਾ ਰਹੀ ਸੀ। ਉੱਥੇ ਇਸ ਪਰਿਵਾਰ ਦੀ ਫ਼ਸਲ ਖੜ੍ਹੀ ਸੀ। ਇਸ ਤੋਂ ਬਾਅਦ ਜੋੜੇ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜ਼ਿਲ੍ਹਾ ਅਧਿਕਾਰੀ ਤੇ ਐੱਸਪੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਰਿਪੋਰਟ - ਸ਼ੁਰੈਹ ਨਿਆਜ਼ੀ, ਵਿਜੇ ਯੋਗੀ, ਵਿਕਾਸ ਦਿਕਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)