ਕੋਰੋਨਾਵਾਇਰਸ ਦੀ ਲਪੇਟ ਵਿੱਚ ਆਏ ਪੰਜਾਬ ਦੇ ਕਈ ਅਫਸਰ, ਪ੍ਰੀਖਿਆਵਾਂ ਬਾਰੇ ਕੈਪਟਨ ਦੀ ਮੋਦੀ ਨੂੰ ਚਿੱਠੀ

ਪ੍ਰਕਾਸ਼ਿਤ

ਬੀਤੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਕਈ ਪ੍ਰਸ਼ਾਸਨਕ ਅਫ਼ਸਰ ਕੋਰੋਨਾ ਦੀ ਚਪੇਟ ਵਿੱਚ ਆਏ ਹਨ। ਪੀਟੀਆਈ ਅਨੁਸਾਰ ਏਡੀਸੀ ਜਗਰਾਓਂ, ਏਡੀਸੀ ਜਨਰਲ ਅਤੇ ਖੰਨਾ ਦੇ ਸਬ ਡਿਵੀਜ਼ਨਲ ਮਜਿਸਟ੍ਰੇਟ ਵੀ ਕੋਰੋਨਾ ਪੌਜ਼ਿਟਿਵ ਆਏ ਹਨ।

ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਅਨੁਸਾਰ ਜਲੰਧਰ ਦੇ ਐਸ ਐਸ ਪੀ ਨਵਜੋਤ ਸਿੰਘ ਮਾਹਲ, ਸ਼ਾਹਕੋਟ ਦੇ ਐਸਡੀਐਮ ਵੀ ਪੌਜ਼ਿਟਿਵ ਆਏ ਹਨ।

ਰਿਪੋਰਟ – ਇੰਦਰਜੀਤ ਕੌਰ, ਐਡਿਟ – ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)