ਕੋਰੋਨਾਵਾਇਰਸ ਅਤੇ ਆਨਲਾਈਨ ਪੜ੍ਹਾਈ: ਛੱਤ 'ਤੇ ਨੈੱਟਵਰਕ ਭਾਲਦੀ ਇਸ ਪਿੰਡ ਦੀ ਕੁੜੀ ਆਨਲਾਈਨ ਪੜ੍ਹਾਈ ਦਾ ਕੌੜਾ ਸੱਚ ਦੱਸ ਰਹੀ ਹੈ

ਪ੍ਰਕਾਸ਼ਿਤ

ਰੋਹਤਕ ਜ਼ਿਲ੍ਹੇ 'ਚ ਇਹ ਦੋਵੇਂ ਕੁੜੀਆਂ ਇੱਕੋ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਨੇ ਪਰ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਦੌਰਾਨ ਪੜ੍ਹਾਈ ਆਨਲਾਈਨ ਹੋ ਗਈ ਹੈ ਤੇ ਦੋਵਾਂ ਵਿਚਾਲੇ ਇੱਕ ਪਾੜਾ ਪੈ ਗਿਆ ਹੈI

ਇੱਕ ਦੇ ਘਰ ਤਾਂ ਤੇਜ਼ ਇੰਟਰਨੈੱਟ ਹੈ ਪਰ ਦੂਜੀ ਨੂੰ ਹੌਲੀ ਚੱਲਦੇ ਕਨੈਕਸ਼ਨ ਲਈ ਵੀ ਛੱਤ ਉਤੇ ਚੜ੍ਹਨਾ ਪੈਂਦਾ ਹੈ, ਧੁੱਪੇ ਬਹਿਣਾ ਪੈਂਦਾ ਹੈ, ਕਈ ਵਾਰ ਪੜ੍ਹਾਈ ਦਾ ਕੁਝ ਹਿੱਸਾ ਛੱਡਣਾ ਵੀ ਪੈਂਦਾ ਹੈI

ਅਜਿਹੇ ਮਾਮਲਿਆਂ 'ਚ ਸਕੂਲ ਫਿਲਹਾਲ ਕਹਿ ਰਹੇ ਹਨ ਕਿ ਪਿੱਛੇ ਰਹਿ ਗਏ ਬੱਚਿਆਂ ਲਈ ਲੌਕਡਾਊਨ ਤੋਂ ਬਾਅਦ ਖ਼ਾਸ ਇੰਤਜ਼ਾਮ ਕੀਤੇ ਜਾਣਗੇ

ਰਿਪੋਰਟ: ਸਤ ਸਿੰਘ, ਐਡਿਟ: ਰਾਜਨ ਪਪਨੇਜਾ, ਆਰਿਸ਼ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)