ਮੂਸੇਵਾਲਾ ਦੇ ਗਾਣੇ ਤੋਂ ਮੁੜ ਚਰਚਾ 'ਚ ਆਈ ਜਸਵਿੰਦਰ ਬਰਾੜ ਜਦੋਂ ਡਿਪ੍ਰੈਸ਼ਨ ਦੀ ਸ਼ਿਕਾਰ ਰਹੀ...

ਪ੍ਰਕਾਸ਼ਿਤ

ਗਾਇਕਾ ਜਸਵਿੰਦਰ ਬਰਾੜ ਨੂੰ ਖਾਸ ਤੌਰ 'ਤੇ 'ਮਿਰਜ਼ਾ' ਗਾਉਣ ਦੇ ਅੰਦਾਜ਼ ਲਈ ਜਾਣਿਆ ਜਾਂਦਾ ਰਿਹਾ ਹੈ ਪਰ ਹਾਲ ਦੇ ਸਾਲਾਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਪਹਿਲਾਂ ਜਿੰਨੀ ਨਹੀਂ ਸੀI

ਜਦੋਂ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਗੀਤ ਵਿੱਚ ਜਸਵਿੰਦਰ ਦਾ ਨਾਂ ਲੈ ਕੇ ਯਾਦ ਕੀਤਾ ਅਤੇ ਸ਼ਲਾਘਾ ਕੀਤੀ ਤਾਂ ਇੱਕ ਨਵੀਂ ਪੀੜ੍ਹੀ ਜਸਵਿੰਦਰ ਨੂੰ ਜਾਣਨ ਵੀ ਲੱਗੀ ਅਤੇ ਉਨ੍ਹਾਂ ਦੀ ਪ੍ਰਸਿੱਧੀ ਨਾਲ ਵਾਕਫ਼ ਵੀ ਹੋਈI

ਇਸ ਪੂਰੇ ਘਟਨਾਚੱਕਰ ਅਤੇ ਹੁਣ ਤੱਕ ਦੇ ਸਫ਼ਰ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਜਸਵਿੰਦਰ ਬਰਾੜ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ