ਹੁਣ ਦੁਸਹਿਰੇ ਵਾਂਗ ਗਰਾਊਂਡ ਵਿੱਚ ਲਗ ਸਕਦੀਆਂ ਨੇ ਫ਼ਿਲਮਾਂ: ਮਨੋਰੰਜਨ ਦਾ ਭਵਿੱਖ

ਪ੍ਰਕਾਸ਼ਿਤ

ਦਰਸ਼ਕਾਂ ਲਈ ਥਿਏਟਰਾਂ ਵਿੱਚ ਇਕੱਠੇ ਹੋ ਕੇ ਜਾਣਾ, ਕਿਸੇ ਕਾਮੇਡੀ ਸੀਨ 'ਤੇ ਇੱਕਠਿਆਂ ਹੱਸਣਾ, ਉਦਾਸ ਸੀਨ ਦੌਰਾਨ ਸਿਨੇਮਾ ਹਾਲ ਦੇ ਹਨੇਰੇ ਵਿੱਚ ਚੁੱਪ-ਚਾਪ ਰੋਣਾ। ਉਸ ਸਿਨੇਮਾ ਹਾਲ ਵਿੱਚ ਕਿੰਨ੍ਹੇ ਅਣਜਾਣ ਲੋਕ ਇਕੋ ਸਮੇਂ ਇਕੋ ਜਿਹੀਆਂ ਭਾਵਨਾਵਾਂ ਵਿੱਚੋਂ ਲੰਘਦੇ ਹਨ।

ਪਰ ਹੁਣ ਕੋਰੋਨਾਵਾਇਰਸ ਦੇ ਚੱਲਦਿਆਂ ਨਾ ਸਿਰਫ਼ ਫਿਲਮ ਨਿਰਮਾਤਾ, ਬਲਕਿ ਦਰਸ਼ਕਾਂ ਨੂੰ ਵੀ ਮਨੋਰੰਜਨ ਦੇ ਨਵੇਂ ਸਾਧਨ ਮਿਲ ਗਏ ਹਨ। ਰਿਪੋਰਟ: ਵੰਦਨਾ, ਬੀਬੀਸੀ ਪੱਤਰਕਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)