You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਨਲੌਕ-1: ਗੁਰਦੁਆਰਾ ਖੁੱਲ੍ਹਣ 'ਤੇ ਲਾਵਾਂ ਲੈਣ ਮਗਰੋਂ ਕੀ ਕਹਿੰਦਾ ਇਹ ਜੋੜਾ
ਪ੍ਰਕਾਸ਼ਿਤ
8 ਜੂਨ ਨੂੰ ਧਾਰਮਿਕ ਅਸਥਾਨਾਂ ਦੇ ਖੁੱਲ੍ਹਦਿਆਂ ਹੀ ਇਹ ਜੋੜਾ ਅਨੰਦ ਕਾਰਜ ਲਈ ਗੁਰਦੁਆਰੇ ਪਹੁੰਚਿਆ। ਨੋਇਡਾ ਦੇ ਸੈਕਟਰ 18 ਸਥਿਤ ਗੁਰਦੁਆਰੇ ਪਹੁੰਚੇ ਇਸ ਜੋੜੇ ਦਾ ਵਿਆਹ ਲੌਕਡਾਊਨ ਕਰਕੇ ਟਲ ਗਿਆ ਸੀ। ਵਿਆਹ ਦੇ ਖ਼ਾਸ ਦਿਨ ਲਈ ਲਾੜਾ ਤੇ ਲਾੜੀ ਕਈ ਦਿਨਾਂ ਤੋਂ ਤਿਆਰੀ ਕਰਦੇ ਹਨ,
ਜਿਨ੍ਹਾਂ ’ਚ ਕੱਪੜੇ ਅਤੇ ਮੇਕ-ਅੱਪ ਖ਼ਾਸ ਤੌਰ ’ਤੇ ਸ਼ਾਮਲ ਹੁੰਦਾ ਹੈ।
ਪਰ ਇੱਥੇ ਸਿਹਤ ਨੂੰ ਧਿਆਨ ’ਚ ਰੱਖਦਿਆਂ ਜੋੜੇ ਨੇ ਹਦਾਇਤਾਂ ਨੂੰ ਮੰਨਿਆ ਅਤੇ ਮੂੰਹ-ਨੱਕ ਨੂੰ ਢਕਿਆ। ਗੁਰਦੁਆਰਾ ਕਾਂਪਲੈਕਸ ਨੂੰ ਬਕਾਇਦਾ ਸੈਨੇਟਾਇਜ਼ ਕੀਤਾ ਜਾ ਰਿਹਾ ਹੈ।