ਚੰਦਰਮਾ ਗ੍ਰਹਿਣ ਅੱਜ, ਜਾਣੋ ਕਦੋਂ ਸ਼ੁਰੂ ਹੋਵੇਗਾ ਤੇ ਕਿੱਥੇ-ਕਿੱਥੇ ਦਿਖੇਗਾ

ਪ੍ਰਕਾਸ਼ਿਤ

ਸ਼ੁੱਕਰਵਾਰ ਯਾਨਿ 5 ਜੂਨ ਨੂੰ ਸਾਲ ਦਾ ਦੂਜਾ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਭਾਰਤ ਵਿੱਚ ਵੀ ਦੇਖਿਆ ਜਾ ਸਕੇਗਾ। ਇਸ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ 10 ਜਨਵਰੀ ਨੂੰ ਲੱਗਿਆ ਸੀ।

ਇਹ ਚੰਦਰਮਾ ਗ੍ਰਹਿਣ 5 ਜੂਨ ਰਾਤ 11 ਵੱਜ ਕੇ 15 ਮਿੰਟ 'ਤੇ ਸ਼ੁਰੂ ਹੋਵੇਗਾ ਅਤੇ 6 ਜੂਨ ਸ਼ਨੀਵਾਰ ਨੂੰ 2 ਵੱਜ ਕੇ 34 ਮਿੰਟ 'ਤੇ ਖ਼ਤਮ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ 12 ਵੱਜ ਕੇ 54 ਮਿੰਟ 'ਤੇ ਗ੍ਰਹਿਣ ਦਾ ਅਸਰ ਸਭ ਤੋਂ ਵੱਧ ਰਹੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)