ਕੋਰੋਨਾਵਾਇਰਸ ਅਤੇ ਮਜ਼ਦੂਰਾਂ ਦੀ ਪੀੜ: 'ਭੁੱਖੇ ਮਾਰਨ ਦੀ ਥਾਂ ਸਾਨੂੰ ਨਦੀ 'ਚ ਡੋਬ ਦਿਓ ਜਾਂ ਸਾਡਾ ਸਿਰ ਪਟੜੀ 'ਤੇ ਧਰ ਦਿਓ'

ਪ੍ਰਕਾਸ਼ਿਤ

'10 ਦਿਨਾਂ ਤੋਂ ਤੁਰ ਰਹੇ ਹਾਂ, ਪੈਰਾਂ 'ਚ ਵੀ ਛਾਲੇ ਪੈ ਗਏ ਨੇ, ਪੁਲਿਸ ਵੀ ਡੰਡੇ ਮਾਰ ਰਹੀ ਹੈ'

ਇਹ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ ਪਰ ਹਰਿਆਣਾ ਦੀ ਸਰਹੱਦ ’ਤੇ ਇਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ।

ਇਨ੍ਹਾਂ ਵਿੱਚ ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਦੀ ਤਾਦਾਦ ਕਾਫੀ ਨਜ਼ਰ ਆ ਰਹੀ ਹੈ। ਇਹ ਲੋਕ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਪਿੰਡ ਭੈਰਾ ਬਾਂਕੀਪੁਰ ਹੁੰਦੇ ਹੋਏ ਉੱਤਰ ਪ੍ਰਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)