ਕੋਰੋਨਾਵਾਇਰਸ: ਕੇਜਰੀਵਾਲ ਨੇ ਲੌਕਡਾਊਨ ਵਿੱਚ ਢਿੱਲ ਬਾਰੇ ਜਨਤਾ ਕੋਲੋਂ ਮੰਗੇ ਸੁਝਾਅ

ਪ੍ਰਕਾਸ਼ਿਤ

ਉਨ੍ਹਾਂ ਨੇ ਕਿਹਾ, “ਮੈਂ ਲੌਕਡਾਊਨ ਨੂੰ ਵਧਾਉਣ ਬਾਰੇ ਜਨਤਾ ਕੋਲੋਂ ਸੁਝਾਅ ਮੰਗਦਾ ਹਾਂ ਕਿ ਦਿੱਲੀ ਵਿੱਚ ਕਿੱਥੇ-ਕਿੱਥੇ ਢਿੱਲ ਮਿਲਣੀ ਚਾਹੀਦੀ ਹੈ, ਕੀ ਖੁੱਲ੍ਹਣਾ ਚਾਹੀਦਾ ਹੈ ਤੇ ਕੀ ਨਹੀਂ।”

ਇਸ ਲਈ ਉਨ੍ਹਾਂ ਨੇ ਲੋਕਾਂ ਨਾਲ ਇੱਕ ਫੋਨ ਨੰਬਰ, ਵਟਸਐਪ ਨੰਬਰ ਤੇ ਈਮੇਲ ਦਾ ਪਤਾ ਵੀ ਸਾਂਝਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਇਨ੍ਹਾਂ ਦੇ ਆਧਾਰ ’ਤੇ ਉਹ ਮਾਹਰਾਂ ਨਾਲ ਗੱਲ ਕਰਕੇ ਬੁੱਧਵਾਰ ਤੱਕ ਕੇਂਦਰ ਸਰਕਾਰ ਨੂੰ ਆਪਣੀ ਰਾਏ ਭੇਜ ਦੇਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)