ਕੋਰੋਨਾਵਾਇਰਸ ਪੰਜਾਬ: ਮਰੀਜ਼ਾਂ ਦੀ ਗਿਣਤੀ ਸੂਬੇ ’ਚ ਵਧੇਗੀ – ਬਲਬੀਰ ਸਿੰਘ ਸਿੱਧੂ

ਪ੍ਰਕਾਸ਼ਿਤ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ’ਚ ਕੋਰੋਨਾਵਾਇਰਸ ਦੇ ਕੇਸ ਵੱਧ ਸਕਦੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਕੁਝ ਨਿੱਜੀ ਲੈਬਜ਼ ਨੂੰ ਕੋਰੋਨਾਵਾਇਰਸ ਦੇ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਸ ਦਾ ਖ਼ਰਚਾ ਸੂਬਾ ਸਰਕਾਰ ਚੁੱਕੇਗੀ।

ਉਨ੍ਹਾਂ ਆਖਿਆ ਕਿ ਬਾਹਰੀ ਸੂਬਿਆਂ ਤੋਂ ਜੋ ਨਾਗਰਿਕ ਆਏ ਹਨ ਉਸ ਨਾਲ ਕੋਰੋਨਾਵਾਇਰਸ ਦੇ ਮਰੀਜ਼ਾ ਦੇ ਅੰਕੜੇ ਵਿੱਚ ਉਛਾਲ ਆਇਆ ਹੈ ਅਤੇ ਪੰਜਾਬ ਵਿੱਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਮੁੱਦੇ ਉੱਤੇ ਰਾਜਨੀਤੀ ਨਹੀਂ ਚਾਹੀਦੀ।

ਉਨ੍ਹਾਂ ਮੁਤਾਬਕ ਦੂਜੇ ਰਾਜਾਂ ਤੋਂ ਜੋ ਲੋਕ ਪੰਜਾਬ ਵਿਚ ਆਏ ਹਨ, ਉਨ੍ਹਾਂ ਦੀ ਸਿਰਫ਼ ਸਕਰੀਨਿੰਗ ਹੋਈ ਉਸ ਨਾਲ ਕੋਰੋਨਾਵਾਇਰਸ ਦਾ ਪਤਾ ਨਹੀਂ ਲੱਗਦਾ। ਸਿੱਧੂ ਨੇ ਸਪਸ਼ਟ ਕੀਤਾ ਪੰਜਾਬ ਤੋਂ ਜੋ ਲੋਕ ਦੂਜੇ ਰਾਜਾਂ ਵਿੱਚ ਜਾ ਰਹੇ ਹਨ ਉਨ੍ਹਾਂ ਦੀ ਬਕਾਇਦਾ ਸਕਰੀਨਿੰਗ ਕੀਤੀ ਗਈ ਹੈ।

(ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਐਡਿਟ: ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)