You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕੋਵਿਡ-19 ਦੇ ਇਲਾਜ ਵਿੱਚ ਰੈਮਡੈਸੇਵੀਅਰ ਨੇ ਇੰਝ ਜਗਾਈ ਉਮੀਦ
ਅਮਰੀਕਾ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਰੈਮਡੈਸੇਵੀਅਰ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਇਸ ਗੱਲ ਦੇ ਬਹੁਤ ਚੰਗੇ ਸਬੂਤ ਮਿਲੇ ਹਨ ਕਿ ਇਹ ਦਵਾਈ ਕੋਵਿਡ-19 ਦੇ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ...
ਇਸ ਦਵਾਈ ਦੇ ਕਲੀਨਿਕਲ ਟਰਾਇਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦਵਾਈ ਦੀ ਵਰਤੋਂ ਨਾਲ ਮਰੀਜ਼ਾਂ ਵਿੱਚ ਲੱਛਣ 15 ਦਿਨਾਂ ਦੀ ਥਾਂ 11 ਦਿਨਾਂ ਦੇ ਅੰਦਰ ਦਿਖਣ ਲੱਗ ਜਾੰਦੇ ਹਨ...
ਇਸ ਦੇ ਹਾਲਾਂਕਿ ਪੂਰੇ ਨਤੀਜੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਜੇ ਪੁਸ਼ਟੀ ਹੋ ਜਾਵੇ ਤਾਂ ਇਹ ਇੱਕ “ਬਹੁਤ ਵਧੀਆ ਨਤੀਜਾ” ਹੋਵੇਗਾ। ਹਾਲਾਂਕਿ ਇਸ ਨੂੰ ਬੀਮਾਰੀ ਦਾ “ਰਾਮਬਾਣ” ਇਲਾਜ ਨਹੀਂ ਕਿਹਾ ਜਾ ਸਕਦਾ।
ਦਵਾਈ ਵਿੱਚ ਜਾਨਾਂ ਬਚਾਉਣ ਦੀ ਸਮਰੱਥਾ ਹੋ ਸਕਦੀ ਹੈ। ਜਿਸ ਨਾਲ ਹਸਪਤਾਲਾਂ ਉੱਪਰ ਦਬਾਅ ਘਟੇਗਾ ਤੇ ਲੌਕਡਾਊਨ ਵਿੱਚ ਰਾਹਤ ਦੇਣ ਵਿੱਚ ਮਦਦ ਮਿਲੇਗੀ।