ਕੋਰੋਨਾਵਾਇਰਸ: ਕੋਟਾ ਤੋਂ ਫਰੀਦਕੋਟ ਦਾ 800 ਕਿਲੋਮੀਟਰ ਦਾ ਸਫਰ ਪੈਦਲ ਤੈਅ ਕਰਦੇ ਕਾਮੇ

ਪ੍ਰਕਾਸ਼ਿਤ

ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿਚਾਲੇ ਕਰੀਬ ਇੱਕ ਹਫ਼ਤਾ ਹੋ ਗਿਆ, ਪੰਜਾਬ ਦੇ ਫਰੀਦਕੋਟ ਵੱਲ ਆਪਣੇ ਘਰ ਜਾਂਦੇ ਇਹ ਕਾਮੇ 500 ਕਿਲੋਮੀਟਰ ਤਾਂ ਆ ਗਏ ਹਨ।

ਰਾਜਸਥਾਨ ਦੇ ਕੋਟਾ ਤੋਂ ਤੁਰੇ, 17 ਅਪ੍ਰੈਲ ਤੱਕ ਹਰਿਆਣਾ ਦੇ ਰੋਹਤਕ ਪਹੁੰਚ ਗਏ, ਹੁਣ ਅਗਾਂਹ ਆਪਣੇ ਪਿੰਡ ਤੱਕ ਕਰੀਬ 300 ਕਿਲੋਮੀਟਰ ਹੋਰ ਜਾਣਾ ਹੈ।

ਬਿਮਾਰੀ ਦੇ ਖ਼ੌਫ਼ ਵਿਚਾਲੇ ਕੰਮ ਤੋਂ ਵਾਂਝੇ ਇਹ ਕਾਮੇ ਛੋਟੇ-ਛੋਟੇ ਸਮੂਹਾਂ ਵਿੱਚ ਘਰ ਵੱਲ ਜਾ ਰਹੇ ਹਨ ਪਰ ਇਨ੍ਹਾਂ ਵਰਗੀ ਸਥਿਤੀ ਵਿੱਚ ਕਈ ਮਜ਼ਦੂਰ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਵੀ ਨਜ਼ਰ ਆਏ ਅਤੇ ਫਿਰ ਹਾਲ ਹੀ ਵਿੱਚ ਮੁੰਬਈ ਵਿੱਚ ਵੀ ਇਕੱਠੇ ਹੋਏ ਸਨ।

ਰਿਪੋਰਟ-ਸੱਤ ਸਿੰਘ

ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)