You’re viewing a text-only version of this website that uses less data. View the main version of the website including all images and videos.
ਪੰਜਾਬ ਦਾ ਸੁਪਰ ‘ਸਪਰੈਡਰ’ ਜਿਸ ਕਰਕੇ 20 ਪਿੰਡ ਹੋਏ ਸੀਲ
ਪ੍ਰਕਾਸ਼ਿਤ
ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਮਰੇ ਇੱਕ ਸ਼ਖਸ ਕਾਰਨ ਸੂਬੇ ਦੇ 20 ਪਿੰਡਾਂ ਦੇ 40 ਹਜ਼ਾਰ ਲੋਕ ਘਰਾਂ ਵਿੱਚ ਡੱਕੇ ਗਏ ਹਨ।
ਪੰਜਾਬ ਵਿੱਚ ਕੋਰੋਨਾਵਾਇਰਸ (ਕੋਵਿਡ-19) ਨਾਲ ਪਹਿਲੀ ਮੌਤ ਨਵਾਂ ਸ਼ਹਿਰ ਦੇ ਬੰਗਾ ਕਸਬੇ ਲਾਗਲੇ ਪਿੰਡ ਵਿੱਚ 70 ਸਾਲਾ ਬਜ਼ੁਰਗ ਦੀ ਹੋਈ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ 2200 ਦੀ ਵਸੋਂ ਵਾਲਾ ਪਠਲਾਵਾ ਪਿੰਡ ਪੂਰਾ ਤਰ੍ਹਾਂ ਕੁਆਰੰਟੀਨ ਕਰ ਦਿੱਤਾ ਸੀ। ਪਠਵਾਲਾ ਦੇ ਨਾਲ ਲਗਦੇ 20 ਪਿੰਡ ਵੀ ਕੁਆਰੰਟੀਨ ਹਨ। ਸਿਰਫ਼ ਇੱਕ ਵਿਅਕਤੀ ਕਾਰਨ।