ਗੱਡੀਆਂ 'ਤੇ ਆਪਣਾ 'ਅਹੁਦਾ' ਲਿਖਵਾਉਣ ਵਾਲਿਆਂ 'ਤੇ ਹਾਈ ਕੋਰਟ ਦੇ ਫ਼ੈਸਲੇ ਬਾਰੇ ਪੰਜਾਬੀ ਕੀ ਕਹਿੰਦੇ?

ਪ੍ਰਕਾਸ਼ਿਤ

ਸਰਕਾਰੀ ਜਾਂ ਗ਼ੈਰ-ਸਰਕਾਰੀ ਵਾਹਨਾਂ ’ਤੇ ਆਰਮੀ, ਪ੍ਰੈੱਸ, ਨੇਵੀ, ਪੁਲਿਸ ਜਾਂ ਅਜਿਹੇ ਹੋਰ ਸ਼ਬਦ ਲਿਖਵਾਉਣ ’ਤੇ ਚਲਾਨ ਹੋ ਰਹੇ ਹਨ। ਜਨਵਰੀ ’ਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ।

ਸਰਕਾਰੀ ਅਫ਼ਸਰ ਸਿਰਫ਼ ਡਿਊਟੀ ਵੇਲੇ ਹੀ ਵਾਹਨਾਂ ’ਤੇ ਅਹੁਦਾ ਲਿਖਵਾ ਸਕਦੇ ਹਨ। ਪੰਜਾਬ ’ਚ ਵੀ ਨਿਯਮਾਂ ਦੀ ਉਲੰਘਣਾ ਕਰਦੇ ਲੋਕਾਂ ਖ਼ਿਲਾਫ਼ ਕਾਰਵਾਈ ਹੋ ਰਹੀ ਹੈ।

(ਰਿਪੋਰਟ: ਸੁਰਿੰਦਰ ਮਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)