‘ਪਟਵਾਰੀ ਆਇਆ ਸੀ, ਲਿਖ ਕੇ ਲੈ ਗਿਆ... ਸਾਡੇ ਪੱਲੇ ਕੁਝ ਨਹੀਂ ਪਿਆ’

ਪ੍ਰਕਾਸ਼ਿਤ

ਧਰਮਕੋਟ ਖੇਤਰ 'ਚ ਬਣੇ ਧੁੱਸੀ ਬੰਨ੍ਹ ਦੇ ਨਾਲ ਪਿੰਡ ਸੰਘੇੜਾ, ਭੈਣੀ, ਕੌਡੀਵਾਲਾ, ਬੋਘੇਵਾਲ, ਸ਼ੇਰੇਵਾਲਾ ਤੋਂ ਇਲਾਵਾ ਫਿਰੋਜ਼ਪੁਰ ਅਧੀਨ ਪੈਂਦੇ ਬੰਡਾਲਾ ਤੇ ਜਲੰਧਰ ਦੇ ਅਨੇਕਾਂ ਪਿੰਡਾਂ 'ਚ ਦਰਿਆ ਦਾ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ ਸੀ।

ਇਸ ਪਾਣੀ ਨੇ ਇਕੱਲੇ ਪਿੰਡ ਸੰਘੇੜਾ ਵਿੱਚ ਹੀ 70 ਪਰਿਵਾਰਾਂ ਦੇ ਘਰ ਤਬਾਹ ਕਰ ਦਿੱਤੇ ਸਨ।

ਢੱਠੇ ਘਰਾਂ, ਮਰੇ ਪਸ਼ੂਆਂ, ਰਾਸ਼ਨ ਦੀ ਕਮੀ ਅਤੇ ਠੰਢੀਆਂ ਰਾਤਾਂ ਕੱਟਣ ਲਈ ਲੱਕੜਾਂ ਦਾ ਪ੍ਰਬੰਧ ਕਰਨਾ ਹੀ ਸੈਂਕੜੇ ਪੀੜਤ ਪਰਿਵਾਰਾਂ ਲਈ ਮੁਸੀਬਤ ਬਣਿਆ ਹੋਇਆ ਹੈ। ਮਰੀਜ਼ਾਂ ਲਈ ਦਵਾਈਆਂ ਤੇ ਪਸ਼ੂਆਂ ਲਈ ਚਾਰੇ ਦਾ ਕੋਈ ਪੁਖ਼ਤਾ ਪ੍ਰਬੰਧ ਇਹ ਲੋਕ ਨਹੀਂ ਕਰ ਸਕੇ ਹਨ।

ਸਰਕਾਰ ਵੱਲੋਂ ਸਹਾਇਤਾ ਰਾਸ਼ੀ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਪੀੜਤ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ।

ਰਿਪੋਰਟ: ਸੁਰਿੰਦਰ ਮਾਨ, ਐਡਿਟ: ਚਿਤਵਨ ਵਿਨਾਇਕ, ਸੁਮਿਤ ਵੈਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)