You’re viewing a text-only version of this website that uses less data. View the main version of the website including all images and videos.
ਫ਼ੌਜ ਮੁਖੀ ਐਮਐਮ ਨਰਵਣੇ: ਜੇ ਸੰਸਦ ਕਹੇ ਤਾਂ PoK ’ਤੇ ਕਾਰਵਾਈ ਕਰਾਂਗੇ; ਪਾਕ: ਅਸੀਂ ਪੂਰੀ ਤਰ੍ਹਾਂ ਤਿਆਰ
ਭਾਰਤੀ ਫੌਜ ਮੁਖੀ ਜਨਰਲ ਐਮਐਮ ਨਰਵਣੇ ਨੇ ਕਿਹਾ ਕਿ ਜੇਕਰ ਸੰਸਦ ਕਹੇ ਤਾਂ PoK ’ਤੇ ਕਾਰਵਾਈ ਕਰਾਂਗੇ। ਫੌਜ ਮੁਖੀ ਬਣਨ ਤੋਂ ਬਾਅਦ ਨਰਵਣੇ ਦੀ ਇਹ ਪਹਿਲੀ ਪ੍ਰੈਸ ਕਾਨਫਰੈਂਸ ਸੀ।
ਦਰਅਸਲ, ਮੁਕੰਦ ਨਰਵਣੇ ਤੋਂ ਪੁੱਛਿਆ ਗਿਆ ਸੀ ਕਿ ਉਹ ਭਾਰਤ ਦੀ ਸਿਆਸੀ ਲੀਡਰਸ਼ਿਪ ਵੱਲੋਂ ਵਾਰ ਵਾਰ ਪਾਕਿਸਤਾਨ ਸ਼ਾਸਿਤ ਕਸ਼ਮੀਰ (ਜਿਸ ਨੂੰ ਭਾਰਤ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਜਾਂ ਪੀਓਕੇ ਕਹਿੰਦਾ ਹੈ) ਨਾਲ ਜੁੜੀਆਂ ਟਿੱਪਣੀਆਂ ਬਾਰੇ ਕੀ ਸੋਚਦੇ ਹੋ।
ਭਾਰਤੀ ਫੌਜ ਮੁਖੀ ਦੇ ਇਸ ਬਿਆਨ ਦਾ ਜਵਾਬ ਪਾਕਿਸਤਾਨ ਨੇ ਵੀ ਦਿੱਤਾ ਹੈ।
ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਕਿਹਾ, ''ਭਾਰਤੀ ਫੌਜ ਮੁਖੀ ਦਾ ਬਿਆਨ ਉਨ੍ਹਾਂ ਦੀ ਰੋਜ਼ਾਨਾ ਦੀ ਬਿਆਨਬਾਜ਼ੀ ਦਾ ਹਿੱਸਾ ਹੈ, ਤਾਂ ਜੋ ਭਾਰਤ ਵਿੱਚ ਅੰਦਰੂਨੀ ਉਥਲ-ਪੁਥਲ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ। ਪਾਕਿਸਤਾਨੀ ਫੌਜ ਭਾਰਤ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।''