ਜੌੜਿਆਂ ਦਾ ਸ਼ਹਿਰ ਜਿੱਥੇ ਅਧਿਆਪਕਾਂ ਨੂੰ ਵਿਦਿਆਰਥੀ ਪਛਾਨਣ 'ਚ ਹੋ ਰਹੀ ਹੈ ਔਕੜ

ਪ੍ਰਕਾਸ਼ਿਤ

ਭਾਰਤ ਦੇ ਤਾਮਿਲ ਨਾਡੂ ਸ਼ਹਿਰ ਵਿੱਚ ਘੱਟੋ-ਘੱਟ 150 ਜੌੜੇ ਸਕੂਲਾਂ ਵਿੱਚ ਪੜ੍ਹ ਰਹੇ ਹਨ। ਇਨ੍ਹਾਂ ਵਿੱਚੋਂ 50 ਨਾਲੋਂ ਵੱਧ ਜੌੜੇ ਤਮਿਲ ਨਾਡੂ ਦੇ ਇੱਕ ਸਕੂਲ ਵਿੱਚ ਜਾਂਦੇ ਹਨ ਜਿੱਥੇ ਅਧਿਆਪਕਾਂ ਨੂੰ ਬੱਚੇ ਪਛਾਨਣ ਵਿੱਚ ਵੀ ਔਕੜ ਹੋ ਰਹੀ ਹੈ।

ਸਕੂਲ ਅਧਿਕਾਰੀਆਂ ਅਨੁਸਾਰ ਪਿਛਲੇ ਦਹਾਕੇ ਵਿੱਚ ਜੌੜਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਭਾਵੇਂ ਅਜੇ ਤੱਕ ਇਸ ਬਾਰੇ ਕੋਈ ਅਧਿਐਨ ਨਹੀਂ ਹੋਇਆ ਪਰ ਇਸ ਦੀ ਮੰਗ ਜ਼ਰੂਰ ਹੈ।

ਸਥਾਨਕ ਲੋਕ ਇਸ ਨੂੰ ਅਸੀਸ ਮੰਨਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)