You’re viewing a text-only version of this website that uses less data. View the main version of the website including all images and videos.
JNU ਹਿੰਸਾ ਅਤੇ CAA ਖ਼ਿਲਾਫ਼ ਰੋਸ: ‘ਜੇ ਸਮਾਜ ਲਈ ਨਾ ਖੜ੍ਹੇ ਤਾਂ ਪੜ੍ਹਾਈ ਦਾ ਫ਼ਾਇਦਾ ਹੀ ਕੀ?’
ਪ੍ਰਕਾਸ਼ਿਤ
ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ JNU ’ਤੇ ਹੋਏ ਹਮਲੇ ਅਤੇ CAA ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ JNU 'ਤੇ ਹੋਏ ਹਮਲੇ ਅਤੇ CAA ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸੇਂਟ ਸਟੀਫ਼ਨਜ਼ ਤੇ ਹੰਸਰਾਜ ਕਾਲਜ ਦੇ ਵਿਦਿਆਰਥੀ ਸ਼ਾਮਲ ਹੋਏ।
ਇੱਕ ਵਿਦਿਆਰਥਣ ਨੇ ਕਿਹਾ ਕਿ ਪੜ੍ਹਾਈ ਤੇ ਸਮਾਜਿਕ ਸਮਝ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਵਾਲ ਕਰਨਾ ਅਤੇ ਪ੍ਰਦਰਸ਼ਨ ਰਾਹੀਂ ਇਤਰਾਜ਼ ਦਰਜ ਕਰਵਾਉਣਾ ਵੀ ਪੜ੍ਹੇ-ਲਿਖੇ ਹੋਣ ਦਾ ਸਬੂਤ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਮੁਲਕ ਨੂੰ ਗੁਮਰਾਹ ਕਰ ਰਹੀ ਹੈ।
ਇੱਕ ਮਹੀਨੇ ਤੋਂ ਪ੍ਰਦਰਸ਼ਨ ਚੱਲ ਰਹੇ ਹਨ ਪਰ ਸਰਕਾਰ ਪਿੱਛੇ ਨਹੀਂ ਹਟਣਾ ਚਾਹੁੰਦੀ।
ਰਿਪੋਰਟ: ਦਿਲਨਵਾਜ਼ ਪਾਸ਼ਾ