You’re viewing a text-only version of this website that uses less data. View the main version of the website including all images and videos.
ਫੜੀ ਲਾਉਣ ਵਾਲੇ ਦੀ ਧੀ ਜਿਸਨੇ ਭਾਰਤੀ ਖੋ-ਖੋ ਟੀਮ ਨੂੰ ਗੋਲਡ ਜਿਤਾਇਆ
ਪ੍ਰਕਾਸ਼ਿਤ
ਦਿੱਲੀ ਦੀ ਰਹਿਣ ਵਾਲੀ ਨਸਰੀਨ ਸਮਾਜ, ਰਿਸ਼ਤੇਦਾਰਾਂ ਦੇ ਦਬਾਅ ਦੇ ਬਾਵਜੂਦ ਭਾਰਤ ਦੀ ਮਹਿਲਾ ਖੋ-ਖੋ ਟੀਮ ਦੀ ਕਪਤਾਨ ਬਣੀ।
ਨਸਰੀਨ 3 ਕੌਮਾਂਤਰੀ ਤੇ 40 ਕੌਮੀ ਮੁਕਾਬਲੇ ਖੇਡ ਚੁੱਕੀ ਹੈ। ਇਨ੍ਹਾਂ ਦੀ ਕਪਤਾਨੀ ਹੇਠਾਂ ਭਾਰਤ ਨੇ 2019 ’ਚ ਦੱਖਣੀ ਏਸ਼ੀਆ ਖੇਡਾਂ ’ਚ ਗੋਲਡ ਮੈਡਲ ਜਿੱਤਿਆ ਸੀ। ਨਸਰੀਨ ਦੇ ਪਿਤਾ ਦਿੱਲੀ ਦੇ ਬਜ਼ਾਰਾਂ ’ਚ ਫੜੀ ਲਾਉਂਦੇ ਹਨ।
ਔਕੜਾਂ ਦੇ ਬਾਵਜੂਦ, ਉਨ੍ਹਾਂ ਨੇ ਆਪਣੀ ਧੀ ਦਾ ਸਾਥ ਦਿੱਤਾ। ਬੇਸ਼ੱਕ ਨਸਰੀਨ ਦੀ ਮਾਂ ਆਪਣੀ ਧੀ ਦੇ ਖੇਡਣ ਦੇ ਵਿਰੁੱਧ ਸੀ ਪਰ ਉਹ ਵੀ ਉਸ ਨੂੰ ਨਹੀਂ ਰੋਕ ਸਕੀ।
(ਵੀਡੀਓ- ਬੁਸ਼ਰਾ ਸ਼ੇਖ)