ਉੱਤਰੀ ਭਾਰਤ 'ਚ ਵਧੀ ਠੰਢ, ਕਈ ਹਿੱਸਿਆਂ 'ਚ ਹੋਈ ਬਰਫ਼ਬਾਰੀ

ਪ੍ਰਕਾਸ਼ਿਤ

ਉੱਤਰੀ ਭਾਰਤ ਵਿੱਚ ਠੰਢ ਦਾ ਕਹਿਰ। ਦਿੱਲੀ ’ਚ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ 2-3 ਡਿਗਰੀ ਦਰਜ ਕੀਤਾ ਗਿਆ। ਸੰਘਣੀ ਧੁੰਦ ਕਾਰਨ ਆਵਾਜਾਈ ਵਿੱਚ ਸਮੱਸਿਆ ਆਈ।

ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਆਸ ਵੀ ਹੈ। ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਬਰਫ਼ਬਾਰੀ ਹੋਈ ਤੇ ਰਸਤੇ ਸਾਫ਼ ਕਰਨ ਲਈ ਸਨੋ-ਕੱਟਰ ਮਸ਼ੀਨਾਂ ਲਾਈਆਂ ਗਈਆਂ। ਦਿੱਲੀ ਸਣੇ ਹੋਰ ਰਾਜਾਂ ਬਿਹਾਰ, ਪੰਜਾਬ ਤੇ ਹਰਿਆਣਾ ’ਚ ਵੀ ਠੰਡ ਜ਼ੋਰਾਂ ’ਤੇ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)