'ਗਿੱਧਾ ਗਿੱਧਾ ਕਰਦਾ ਨੀ ਮੈਂ ਆਪੇ ਹੀ ਗਿੱਧਾ ਹੋਇਆ' ਉਹ ਮਰਦ ਜੋ ਔਰਤਾਂ ਦੇ ਕੱਪੜੇ ਪਾ ਕੇ ਗਿੱਧਾ ਪਾਉਂਦੇ

ਪ੍ਰਕਾਸ਼ਿਤ

ਜ਼ੋਰਾਵਰ ਸਿੰਘ ਉਰਫ਼ ਨੂਰ ਇੱਕ ਗਰੁੱਪ ਦਾ ਸੰਚਾਲਨ ਕਰਦੇ ਹਨ ਜੋ ਵੱਖ ਵੱਖ ਮੌਕਿਆਂ ਉੱਤੇ ਪੰਜਾਬ ਦਾ ਰਵਾਇਤੀ ਨਾਚ ਗਿੱਧਾ ਪੇਸ਼ ਕਰਦਾ ਹੈ। ਇਹ ਗਰੁੱਪ ਰਵਾਇਤੀ ਗੀਤਾਂ ਅਤੇ ਕੱਪੜਿਆਂ ਰਾਹੀਂ ਲੋਕਾਂ ਦਾ ਮਨ ਮੋਹ ਲੈਂਦਾ ਹੈ।

ਇਸ ਗਰੁੱਪ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਸਾਰੇ ਹੀ ਮਰਦ ਹਨ ਕੁੜੀ ਕੋਈ ਨਹੀਂ।

ਨੂਰ ਇੱਕ ਅਧਿਆਪਕ ਹਨ। ਉਨ੍ਹਾਂ ਨੇ ਗਿੱਧਾ ਅਤੇ ਬੋਲੀਆਂ ਪਾਉਣ ਇਹ ਕੰਮ ਸ਼ੌਕੀਆਂ ਸ਼ੁਰੂ ਕੀਤਾ ਸੀ ਜੋ ਹੁਣ ਮਕਬੂਲ ਹੋ ਗਿਆ ਹੈ। ਇਨ੍ਹਾਂ ਦੇ ਗਰੁੱਪ ਦੇ ਵੀਡੀਓ ਨੂੰ ਆਨਲਾਈਨ ਦੇਖ ਕੇ ਕਈ ਲੋਕ ਆਪਣੇ ਸਮਾਗਮਾਂ ਵਿੱਚ ਸੱਦਾ ਦਿੰਦੇ ਹਨ।

ਨੂਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਈ ਲੋਕ ਟਰਾਂਸਜੈਂਡਰ ਅਤੇ ਕ੍ਰੌਸਡਰੈਸਰ ਵੀ ਕਹਿੰਦੇ ਹਨ ਅਤੇ ਕਈ ਲੋਕ ਇਨ੍ਹਾਂ ਦੀ ਸ਼ਲਾਘਾ ਵੀ ਕਰਦੇ ਹਨ।

ਬੀਬੀਸੀ ਨੇ #BBCOneMinute ਵੀਡੀਓ ਸੀਰੀਜ਼ ਤਹਿਤ ਭਾਰਤ 6 ਲੋਕਾਂ ਨੂੰ ਚੁਣਿਆ ਜੋ ਇੰਟਰਨੈੱਟ ਰਾਹੀਂ ਆਪਣੇ ਹੁਨਰ ਨੂੰ ਦੁਨੀਆਂ ਸਾਹਮਣੇ ਲਿਆ ਰਹੇ ਹਨ।

ਰਿਪੋਰਟ- ਦਲੀਪ ਸਿੰਘ, ਸ਼ੂਟ ਐਡਿਟ- ਕੇਂਜ਼ ਉਲ ਮੁਨੀਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)