You’re viewing a text-only version of this website that uses less data. View the main version of the website including all images and videos.
ਇੱਕ ਮੁਸਲਮਾਨ ਵੱਲੋਂ ਸੰਸਕ੍ਰਿਤ ਪੜ੍ਹਾਏ ਜਾਣ ਦੇ ਵਿਰੋਧ ਤੇ ਉਨ੍ਹਾਂ ਨੂੰ ਜਾਣਨ ਵਾਲੇ ਕਹਿੰਦੇ ਹਨ, 'ਉਹ ਹਿੰਦੂ ਧਰਮ ਦੀ ਗਊ ਮਾਤਾ, ਹਿੰਦੂ ਧਰਮ ਦੇ ਦੇਵਤਾਵਾਂ ਨੂੰ ਮੰਨਦੇ ਹਨ'
ਪ੍ਰਕਾਸ਼ਿਤ
ਫ਼ਿਰੋਜ਼ ਖ਼ਾਨ ਦੇ ਪਿਤਾ ਰਮਜ਼ਾਨ ਖ਼ਾਨ ਨੇ ਆਪਣੇ ਪਿੰਡ ਬਾਗਰੂ ਦੇ ਇੱਕ ਜੋਤਿਸ਼ ਦੇ ਕਹਿਣ 'ਤੇ ਆਪਣਾ ਨਾਮ ਮੁੰਨਾ ਮਾਸਟਰ ਰੱਖ ਲਿਆ ਸੀ। ਫ਼ਿਰੋਜ਼ ਖ਼ਾਨ ਮੁੰਨਾ ਮਾਸਟਰ ਦੇ ਤੀਜੇ ਬੇਟੇ ਹਨ। 5 ਨਵੰਬਰ ਨੂੰ ਫ਼ਿਰੋਜ਼ ਖ਼ਾਨ ਦਾ ਬੀਐੱਚਯੂ ਦੇ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ 'ਚ ਅਸਿਸਟੈਂਟ ਪ੍ਰੋਫੈਸਰ ਲਈ ਇੰਟਰਵਿਊ ਸੀ।
ਪਰ ਉਨ੍ਹਾਂ ਜੁਆਇਨ ਕਰਨ ਤੋਂ ਪਹਿਲਾਂ ਹੀ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ ਦੇ ਵਿਦਿਆਰਥੀ ਪਹਿਲਾਂ ਤੋਂ ਹੀ ਵਿਰੋਧ ਕਰਨ ਲਈ ਬੈਠੇ ਸਨ।