You’re viewing a text-only version of this website that uses less data. View the main version of the website including all images and videos.
ਸੰਗਰੂਰ ’ਚ ਦਲਿਤ ਮਜ਼ਦੂਰ ਦੀ ਕੁੱਟਮਾਰ ਕਰਕੇ ਮੌਤ: ਪਰਿਵਾਰ ਮੁਤਾਬਕ ਜਾਤੀਵਾਦ ਕਰਕੇ ਡਰ ਵਿੱਚ ਜਿਉਣਾ ਪੈਂਦਾ
ਪ੍ਰਕਾਸ਼ਿਤ
ਸੰਗਰੂਰ ਜ਼ਿਲ੍ਹੇ ’ਚ ਲਹਿਰ ਇਲਾਕੇ ਦੇ ਪਿੰਡ ਚੰਗਾਲੀਵਾਲਾ ’ਚ ਜਗਮੇਲ ਸਿੰਘ ਨਾਂ ਦੇ ਦਲਿਤ ਨੌਜਵਾਨ ਉੱਤੇ ਗੈਰਮਨੁੱਖੀ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ, ਜਿਸ ਕਾਰਨ ਉਸ ਦੀਆਂ ਲੱਤਾਂ ਕੱਟਣੀਆਂ ਪਈਆਂ ਪਰ ਫਿਰ ਵੀ ਉਸ ਦੀ ਜਾਨ ਬਚ ਨਹੀਂ ਸਕੀ।
ਹੁਣ ਸਥਾਨਕ ਜਨਤਕ ਜਥੇਬੰਦੀਆਂ ਨੇ ਸੁਨਾਮ-ਲਹਿਰਾਗਾਗਾ ਸੜਕ ਉੱਤੇ ਧਰਨਾ ਲਾਇਆ ਹੋਇਆ ਹੈ। ਭਾਵੇਂ ਕਿ ਪੁਲਿਸ ਨੇ ਚਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ। ਧਰਨਾਕਾਰੀ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ, ਮ੍ਰਿਤਕ ਦੀ ਪਤਨੀ ਲਈ ਸਰਕਾਰੀ ਨੌਕਰੀ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ ਤੇ ਸੁਖਚਰਨ ਪ੍ਰੀਤ, ਐਡਿਟ: ਆਰਿਸ਼ ਛਾਬੜਾ