You’re viewing a text-only version of this website that uses less data. View the main version of the website including all images and videos.
ਗਰਭਵਤੀ ਮਹਿਲਾ ਨੂੰ ਸਨਮਾਨ ਨਾਲ ਜਣੇਪਾ ਕਰਵਾਉਣ ਦੇ ਕਿਹੜੇ ਹੱਕ ਮਿਲਦੇ ਹਨ?
ਰਿਸਪੈਕਫੁਲ ਮੈਟਰਨਿਟੀ ਕੇਅਰ ਯਾਨੀ ਕਿ ਜਣੇਪੇ ਦੌਰਾਨ ਸਨਮਾਨਜਨਕ ਦੇਖਭਾਲ। ਇਸ ਅਧੀਨ ਗਰਭਵਤੀ ਮਹਿਲਾ ਦੇ ਲੇਬਰ ਰੂਮ ਵਿੱਚ ਆਉਣ ਤੋਂ ਲੈਕੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਉਸ ਦੇ ਘਰ ਜਾਣ ਤੱਕ ਦੇ ਦੇ ਅਧਿਕਾਰ ਸ਼ਾਮਲ ਹਨ।
ਇਹਨਾਂ ਦੀ ਜ਼ਰੂਰਤ ਇਸ ਲਈ ਪਈ ਕਿਉਂਕਿ ਜਣੇਪੇ ਦੌਰਾਨ ਡਾਕਟਰਾਂ ਜਾਂ ਲੇਬਰ ਰੂਮ ਵਿੱਚ ਮੌਜੂਦ ਹੋਰ ਸਟਾਫ ਵੱਲੋਂ ਗਰਭਵਤੀ ਮਹਿਲਾਵਾਂ ਨਾਲ ਇਤਰਾਜ਼ਯੋਗ ਸ਼ਬਦਾਵਲੀ, ਗਾਲੀ ਗਲੋਚ ਅਤੇ ਕੁੱਟਮਾਰ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਸੀ। ਇਸ ਵਤੀਰੇ ਦਾ ਮਹਿਲਾ ’ਤੇ ਬੁਰਾ ਮਾਨਸਿਕ ਅਸਰ ਪੈਂਦਾ ਸੀ।
ਵਿਸ਼ਵ ਸਿਹਤ ਸੰਗਠਨ ਨੇ ਇਹਨਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਣੇਪੇ ਦੌਰਾਨ ਸਨਮਾਨ ਯਕੀਨੀ ਬਣਾਉਣ ਲਈ ਪਹਿਲ ਕੀਤੀ ਅਤੇ ਗਰਭਵਤੀ ਮਹਿਲਾ ਦੇ ਅਧਿਕਾਰ ਨਿਰਧਾਰਤ ਕੀਤੇ।
ਭਾਰਤ ਵਿੱਚ ਰਿਸਪੈਕਫੁੱਲ ਮੈਟਰਨਿਟੀ ਕੇਅਰ ਬਹੁਤ ਨਵੀਂ ਸ਼ਬਦਾਵਲੀ ਹੈ ਪਰ ਜੱਚਾ-ਬੱਚਾ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਅਹਿਮ ਹੈ।
ਰਿਪੋਰਟ: ਨਵਦੀਪ ਕੌਰ