You’re viewing a text-only version of this website that uses less data. View the main version of the website including all images and videos.
Chandrayaan-2: ਨਿਰਾਸ਼ ਵਿਗਿਆਨੀਆਂ ਨੂੰ ਪੀਐੱਮ ਮੋਦੀ ਨੇ ਕੀ ਕਿਹਾ
ਪ੍ਰਕਾਸ਼ਿਤ
ਭਾਰਤੀ ਪੁਲਾੜ ਵਿਗਿਆਨੀਆਂ ਦੀ ਉਪਲਬਧੀ ਨੂੰ ਦੇਖਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੰਗਲੁਰੂ ’ਚ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ ਸਨ।
ਸਭ ਕੁਝ ਚੰਗੀ ਤਰ੍ਹਾਂ ਨਾਲ ਚੱਲ ਰਿਹਾ ਸੀ ਅਤੇ ਵਿਗਿਆਨੀ ਵਿਕਰਮ ਦੇ ਸਤਹਿ ਦੇ ਨੇੜੇ ਪਹੁੰਚਣ ’ਤੇ ਹਰ ਨਜ਼ਰ ਰੱਖੀ ਹੋਈ ਸੀ।
ਪਰ ਅਖ਼ੀਰਲੇ ਪਲਾਂ ਵਿੱਚ ਇਸਰੋ ਕੇਂਦਰ ਵਿੱਚ ਇੱਕ ਤਣਾਅ ਦੀ ਸਥਿਤੀ ਬਣ ਗਈ ਅਤੇ ਵਿਗਿਆਨੀਆਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇਣ ਲੱਗੀ।
ਕੁਝ ਦੇਰ ਤੋਂ ਬਾਅਦ ਇਸਰੋ ਮੁਖੀ, ਪ੍ਰਧਾਨ ਮੰਤਰੀ ਮੋਦੀ ਦੇ ਕੋਲ ਗਏ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਜਦੋਂ ਉਹ ਵਾਪਸ ਆਉਣ ਲੱਗੇ ਤਾਂ ਇਸਰੋ ਦੇ ਸਾਬਕਾ ਪ੍ਰਧਾਨ ਕੇ ਕਸਤੂਰੀਰੰਗਨ ਅਤੇ ਕੇ ਰਾਧਾਕ੍ਰਿਸ਼ਨ ਨੇ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖ ਕੇ ਹੌਸਲਾ ਦਿੱਤਾ।