You’re viewing a text-only version of this website that uses less data. View the main version of the website including all images and videos.
ਧਾਰਾ 370 ਹਟਣ ਨਾਲ ਕਿਉਂ ਡਰੀਆਂ ਲੇਹ ਦੀਆਂ ਕੁੜੀਆਂ
ਪ੍ਰਕਾਸ਼ਿਤ
ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ’ਤੇ ਲੇਹ ਦੀਆਂ ਵਿਦਿਆਰਥਣਾਂ ਮੁਤਾਬਕ ਇਸ ਦੇ ਫਾਇਦੇ-ਨੁਕਸਾਨ ਦੋਵੇਂ ਹੀ ਹਨ।
ਉਨ੍ਹਾਂ ਮੁਤਾਬਕ ਕੇਂਦਰ ਸ਼ਾਸਿਤ ਹੋਣ ਕਰਕੇ ਹੁਣ ਉਨ੍ਹਾਂ ਦੀ ਪੜ੍ਹਾਈ ’ਚ ਰੁਕਾਵਟ ਨਹੀਂ ਆਵੇਗੀ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਉੱਥੇ ਆਬਾਦੀ ਵਧਣ ਦਾ ਖਦਸ਼ਾ ਵੀ ਹੈ।
ਵਿਦਿਆਰਥਣਾਂ ਦਾ ਕਹਿਣਾ ਹੈ ਕਿ ਇੱਥੇ ਆਬਾਦੀ ਵਧਣ ਨਾਲ ਪ੍ਰਦੂਸ਼ਣ ਵਧੇਗਾ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਵੀ ਹੁਣ ਬਾਹਰ ਵਾਲੇ ਖਰੀਦ ਸਕਦੇ ਹਨ।
ਕੁਝ ਵਿਦਿਆਰਥਣਾ ਨੂੰ ਇਹ ਵੀ ਡਰ ਹੈ ਕਿ ਬਾਹਰਲੇ ਲੋਕ ਵਧੇਰੇ ਪੜ੍ਹੇ-ਲਿਖੇ ਹੋਣ ਕਰਕੇ ਇੱਥੇ ਨੌਕਰੀਆਂ ਵੀ ਹਾਸਿਲ ਕਰ ਸਕਦੇ ਹਨ।
ਰਿਪੋਰਟ- ਕੁਲਦੀਪ ਮਿਸ਼ਰਾ, ਐਡੀਟਰ- ਰਾਜਨ ਪਪਨੇਜਾ