You’re viewing a text-only version of this website that uses less data. View the main version of the website including all images and videos.
ਧਾਰਾ 370: ਮਹਿਬੂਬਾ ਦੀ ਧੀ ਨੇ ਕਿਹਾ ਕਿ ਜੇ 370 ਦਾ ਫ਼ੈਸਲਾ ਠੀਕ ਹੈ ਤਾਂ ਸਾਨੂੰ ਜਾਨਵਰਾਂ ਵਾਂਗ ਬੰਦ ਕਿਉਂ ਰੱਖਿਆ ਹੈ?
ਪ੍ਰਕਾਸ਼ਿਤ
ਜੰਮੂ-ਕਸ਼ਮੀਰ ਨੂੰ ਇੱਕ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ-ਮੰਤਰੀ ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਨੂੰ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੂੰ ਸਰਕਾਰੀ ਗੈਸਟ ਹਾਊਸ ‘ਹਰੀ ਨਿਵਾਸ’ ਵਿੱਚ ਰੱਖਿਆ ਗਿਆ।
ਇਸ ਬਾਰੇ ਮਹਿਬੂਬਾ ਮੁਫ਼ਤੀ ਦੀ ਧੀ ਸਨਾ ਮੁਫ਼ਤੀ ਤੋਂ ‘ਵੋਆਇਸ ਨੋਟਸ’ ਦੇ ਜ਼ਰੀਏ ਬੀਬੀਸੀ ਪੱਤਰਕਾਰ ਕੁਲਦੀਪ ਮਿਸ਼ਰ ਨੇ ਗੱਲ ਕੀਤੀ।ਸਨਾ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕਸ਼ਮੀਰ ਦੇ ਨੌਜਵਾਨ ਬਹੁਤ ਨਾਰਾਜ਼ ਹਨ ਅਤੇ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।