You’re viewing a text-only version of this website that uses less data. View the main version of the website including all images and videos.
ਹੁਣ ਪੀਜੀਆਈ ਦੇ ਡਾਕਟਰ ਵੀ ਨਵੇਂ ਮੈਡੀਕਲ ਕਮਿਸ਼ਨ ਬਿਲ ਦੇ ਖ਼ਿਲਾਫ ਹੜਤਾਲ ’ਤੇ
ਪ੍ਰਕਾਸ਼ਿਤ
AIIMS ਸਣੇ ਪੂਰੇ ਦੇਸ ਦੇ ਵੱਡੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਵਿੱਚ ਪੀਜੀਆਈ ਚੰਡੀਗੜ੍ਹ ਦੇ ਰੈਜੀਡੈਂਟ ਡਾਕਟਰ ਵੀ ਸ਼ਾਮਲ ਹੋ ਗਏ ਹਨ।
ਇਹ ਹੜਤਾਲ ਸੰਸਦ ਵਿੱਚ ਪਾਸ ਹੋਏ ਐਨਐਮਸੀ (ਨਿਊ ਮੈਡੀਕਲ ਕਮਿਸ਼ਨ ਬਿੱਲ) 2019 ਖ਼ਿਲਾਫ਼ ਚੱਲ ਰਹੀ ਹੈ।
ਪੀਜੀਆਈ ਦੇ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਸ਼ਨੀਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਤਹਿਤ ਪੀਜੀਆਈ ਦੀ ਓਪੀਡੀ ਬੰਦ ਰਹੇਗੀ। ਹਾਲਾਂਕਿ ਐਮਰਜੈਂਸੀ, ਟਰੌਮਾ ਸੈਂਟਰ ਅਤੇ ਵਾਰਡਜ਼ ਵਿੱਚ ਦਾਖ਼ਲ ਮਰੀਜਾਂ ਦਾ ਇਲਾਜ ਆਮ ਵਾਂਗ ਜਾਰੀ ਰਹੇਗਾ।
ਰਿਪੋਰਟ- ਨਵਦੀਰ ਗਰੇਵਾਲ