You’re viewing a text-only version of this website that uses less data. View the main version of the website including all images and videos.
ਯਮਨ ਵਿੱਚ ਹੂਤੀ ਬਾਗੀਆਂ ਦੇ ਟਿਕਾਣਿਆਂ ਉੱਤੇ ਅਮਰੀਕਾ ਅਤੇ ਯੂਕੇ ਵੱਲੋਂ ਹਵਾਈ ਹਮਲੇ
ਅਮਰੀਕਾ ਅਤੇ ਯੂਕੇ ਦੇ ਸੁਰੱਖਿਆ ਬਲਾਂ ਨੇ ਯਮਨ ਵਿਚਲੇ ਹੂਤੀ ਬਾਗੀਆਂ ਦੇ ਟਿਕਾਣਿਆਂ ਉੱਤੇ ਹਮਲੇ ਸ਼ੁਰੂ ਕੀਤੇ ਹਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਇਹ ਹਮਲੇ ਨਵੰਬਰ ਮਹੀਨੇ ਤੋਂ ਹੂਤੀ ਬਾਗੀਆਂ ਵੱਲੋਂ ਲਾਲ ਸਾਗਰ ਵਿੱਚ ਸਮੁੰਦਰੀ ਜਹਾਜ਼ਾਂ ਉੱਤੇ ਕੀਤੇ ਜਾ ਰਹੇ ਹਮਲੇ ਦੇ ਜਵਾਬ ਵਿੱਚ ਹਨ।
ਹੂਤੀ ਬਾਗੀਆਂ ਦਾ ਯਮਨ ਉੱਤੇ ਕਬਜ਼ਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਮਾਸ ਦੇ ਸਮਰਥਨ ਵਿੱਚ ਇਜ਼ਰਾਈਲ ਵੱਲ ਜਾ ਰਹੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਅਮਰੀਕਾ ਨੇ ਆਪਣੇ ਸਹਿਯੋਗੀ ਦੇਸ਼ਾਂ ਦੇ ਨਾਲ ਹਮਲਾ ਉਦੋਂ ਸ਼ੁਰੂ ਕੀਤਾ ਹੈ ਜਦੋਂ ਉਸ ਦਾ ਇੱਕ ਅਹਿਮ ਸਹਿਯੋਗੀ ਇਜ਼ਰਾਈਲ ਗਾਜ਼ਾ ਵਿੱਚ ਹਮਾਸ ਦੇ ਨਾਲ ਯੁੱਧ ਕਰ ਰਿਹਾ ਹੈ।
ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ਦੇ ਖ਼ਿਲਾਫ਼ ਪੱਛਮ ਏਸ਼ੀਆ ਵਿੱਚ ਇਸਲਾਮਿਕ ਦੇਸ਼ ਇੱਕਜੁੱਟ ਦਿਖ ਰਹੇ ਹਨ ਪਰ ਯਮਨ ਵਿੱਚ ਹੂਤੀ ਬਾਗੀਆਂ ਦੇ ਟਿਕਾਣਿਆਂ ਉੱਤੇ ਹਮਲੇ ਦੀ ਸਥਿਤੀ ਮੁਸ਼ਕਲ ਹੋ ਰਹੀ ਹੈ।
ਹੂਤੀ ਬਾਗੀਆਂ ਨੂੰ ਈਰਾਨ ਦਾ ਸਮਰਥਨ ਕਰਨ ਵਾਲੇ ਜਾਣਿਆ ਜਾਂਦਾ ਹੈ ਸਾਊਦੀ ਅਰਬ ਯਮਨ ਵਿੱਚ ਹੂਤੀ ਬਾਗੀਆਂ ਦੇ ਖ਼ਿਲਾਫ਼ ਸਾਲਾਂ ਤੋਂ ਲੜਦਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਈਰਾਨ ਦਾ ਸਮਰਥਨ ਕਰਨ ਵਾਲੇ ਹੂਤੀ ਬਾਗੀ ਬੀਤੇ ਸਾਲ ਨਵੰਬਰ ਤੋਂ ਲਾਲ ਸਾਗਰ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਇਹ ਹਮਲੇ ਉਸ ਦੀ ਜਵਾਬੀ ਕਾਰਵਾਈ ਹੈ।
ਹੂਤੀ ਡਿਪਟੀ ਵਿਦੇਸ਼ ਮੰਤਰੀ ਨੇ ਕਿਹਾ ਯੂਐੱਸ ਅਤੇ ਯੂਕੇ ਨੂੰ ਇਸ ਕਾਰਵਾਈ ਦਾ ਮੁੱਲ ਮੋੜਨਾ ਪਵੇਗਾ।