ਅਮ੍ਰਿਤਪਾਲ ਸਿੰਘ ਬਾਰੇ ਉੱਠਦੇ ਸਵਾਲਾਂ 'ਤੇ ਮਾਪਿਆਂ ਦੇ ਜਵਾਬ- ਵੀਡੀਓ

ਅਮ੍ਰਿਤਪਾਲ ਸਿੰਘ ਬਾਰੇ ਉੱਠਦੇ ਸਵਾਲਾਂ 'ਤੇ ਮਾਪਿਆਂ ਦੇ ਜਵਾਬ- ਵੀਡੀਓ
ਪ੍ਰਕਾਸ਼ਿਤ

'ਵਾਰਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਅਮ੍ਰਿਤਪਾਲ ਦੇ ਜੇਲ੍ਹ ਵਿੱਚ ਭੁੱਖ ਹੜਤਾਲ ਉੱਤੇ ਰਹਿਣ, ਅਮ੍ਰਿਤਪਾਲ ਦੀ ਦਿਖ ਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਉੱਠਦੇ ਸਵਾਲਾਂ ਦੇ ਜਵਾਬ ਦਿੱਤੇ।

ਅਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਅਮ੍ਰਿਤਪਾਲ ਸਿੰਘ ਸਣੇ ਸਿੱਖ ਕੈਦੀਆਂ ਦੀ ਰਿਹਾਈ ਲਈ 19 ਨਵੰਬਰ ਤੋਂ ਅਰਦਾਸ ਸਮਾਗਮ ਸ਼ੁਰੂ ਕੀਤੇ ਗਏ ਹਨ।

ਅਮ੍ਰਿਤਪਾਲ ਸਿੰਘ ਇਸ ਵੇਲੇ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਉਨ੍ਹਾਂ ਉੱਤੇ ਅਜਨਾਲਾ ਵਿੱਚਲੇ ਪੁਲਿਸ ਥਾਣੇ ਉੱਤੇ ਕਬਜ਼ਾ ਕਰਨ ਅਤੇ ਹਿੰਸਕ ਮੁਜ਼ਾਹਰੇ ਦੀ ਅਗਵਾਈ ਕਰਨ ਸਣੇ 16 ਮਾਮਲੇ ਦਰਜ ਹਨ।

ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)