‘ਬਾਜਵਾ ਸਾਬ੍ਹ ਅਸੀਂ ਟਰੱਕਾਂ ਦੇ ਪਿੱਛੇ ਜਰਨੈਲਾਂ ਦੀਆਂ ਫੋਟੋਆਂ ਲਗਾਉਣ ਵਾਲੇ ਲੋਕ ਹਾਂ, ਸਾਡੇ ਪਿਆਰ ‘ਤੇ ਸ਼ੱਕ ਨਾ ਕਰੋ’

‘ਬਾਜਵਾ ਸਾਬ੍ਹ ਅਸੀਂ ਟਰੱਕਾਂ ਦੇ ਪਿੱਛੇ ਜਰਨੈਲਾਂ ਦੀਆਂ ਫੋਟੋਆਂ ਲਗਾਉਣ ਵਾਲੇ ਲੋਕ ਹਾਂ, ਸਾਡੇ ਪਿਆਰ ‘ਤੇ ਸ਼ੱਕ ਨਾ ਕਰੋ’
ਪ੍ਰਕਾਸ਼ਿਤ

ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ 'ਤੇ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ। ਇਸ ਦੌਰਾਨ ਉਨ੍ਹਾਂ ਕਮਰ ਜਾਵੇਦ ਬਾਜਵਾ ਦੁਆਰਾ ਜਤਾਈ ਨਾਰਾਜ਼ਗੀ ਦੇ ਨਾਲ-ਨਾਲ ਉਨ੍ਹਾਂ ਦੁਆਰਾ ਬਣਿਆ ਜਾਇਦਾਦਾਂ 'ਤੇ ਤੰਜ ਕੱਸੇ।

ਹਨੀਫ਼ ਕਹਿੰਦੇ ਹਨ- ਬਾਜਵਾ ਸਾਬ੍ਹ ਸਾਡੇ ਪਿਆਰ ‘ਤੇ ਸ਼ੱਕ ਨਾ ਕਰੋ। ਅਸੀਂ ਟਰੱਕਾਂ ਦੇ ਪਿੱਛੇ ਜਰਨੈਲਾਂ ਦੀਆਂ ਫੋਟੋਆਂ ਲਗਾਉਣ ਵਾਲੇ ਲੋਕ ਹਾਂ।

ਜੇ ਸਾਡੇ ਪਿਆਰ ‘ਤੇ ਯਕੀਨ ਨਹੀਂ ਤੇ ਤੁਹਾਡੀ ਵਰਦੀ ਤੇ ਹੁਣ ਲਹਿ ਹੀ ਗਈ ਹੈ, ਇੱਕ ਦਿਨ ਬੋਸਕੀ ਦਾ ਸ਼ਲਵਾਰ-ਕੁੜਤਾ ਪਾਓ, ਆਪਣੇ ਗਾਰਡ ਘਰ ਛੱਡੋ ਅਤੇ ਲਾਹੌਰ ਦੀ ਅਨਾਰ ਕਲੀ ਦਾ ਇੱਕ ਚੱਕਰ ਲਾ ਲਓ, ਇੰਨਾ ਪਿਆਰ ਮਿਲੇਗਾ ਕਿ ਸਾਰੇ ਪੁਰਾਣੇ ਪਿਆਰ ਭੁੱਲ ਜਾਵੋਗੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)