ਜਥੇਦਾਰ ਬੋਲੇ-'ਹਿੰਦੂ ਰਾਸ਼ਟਰ ਦੀ ਗੱਲ ਗ਼ਲਤ ਨਹੀਂ ਤਾਂ ਸਿੱਖ ਰਾਸ਼ਟਰ ਦੀ ਕਿਵੇਂ', ਜਾਣੋ ਖ਼ਾਲਿਸਤਾਨ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਚੁੱਕੀ ਸੀ

ਜਥੇਦਾਰ ਬੋਲੇ-'ਹਿੰਦੂ ਰਾਸ਼ਟਰ ਦੀ ਗੱਲ ਗ਼ਲਤ ਨਹੀਂ ਤਾਂ ਸਿੱਖ ਰਾਸ਼ਟਰ ਦੀ ਕਿਵੇਂ', ਜਾਣੋ ਖ਼ਾਲਿਸਤਾਨ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਚੁੱਕੀ ਸੀ
ਪ੍ਰਕਾਸ਼ਿਤ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਜੇ ਭਾਰਤ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰਨੀ ਗ਼ਲਤ ਨਹੀਂ ਹੈ ਤਾਂ ਸਿੱਖ ਰਾਸ਼ਟਰ ਦੀ ਗੱਲ਼ ਕਰਨੀ ਗਲਤ ਕਿਵੇਂ ਹੋ ਸਕਦੀ ਹੈ।

ਉਨ੍ਹਾਂ ਮੁਤਾਬਕ ਇਸੇ ਗੱਲ ਨੂੰ ਆਧਾਰ ਬਣਾ ਕੇ ਸਿੱਖਾਂ ਖ਼ਿਲਾਫ਼ ਨਫ਼ਰਤ ਭਰਿਆ ਪ੍ਰਚਾਰ ਹੋ ਰਿਹਾ ਹੈ।

ਸਿੱਖ ਰਾਸ਼ਟਰ ਭਾਵ ਖ਼ਾਲਿਸਤਾਨ ਦੀ ਮੰਗ ਸਮੇਂ-ਸਮੇਂ ਉੱਤੇ ਉੱਠਦੀ ਰਹੀ ਹੈ। ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ 1940 ਵਿੱਚ ਪਹਿਲੀ ਵਾਰ ਡਾ. ਵੀਰ ਸਿੰਘ ਭੱਟੀ ਹੋਰਾਂ ਵੱਲੋਂ ਖਾਲਿਸਤਾਨ ਬਾਰੇ ਗੱਲ ਚੱਲੀ।

ਜਦੋਂ ਪਾਕਿਸਤਾਨ ਦੇ ਮੁਸਲਿਮ ਲੀਗ ਦਾ ਰੈਜ਼ੁਲੇਸ਼ਨ ਆਇਆ ਤਾਂ ਇਸ ਦੇ ਰਿਐਕਸ਼ਨ ਵਜੋਂ ਡਾ. ਵੀਰ ਸਿੰਘ ਨੇ ਖਾਲਿਸਤਾਨ ਦਾ ਥੀਸਸ ਪੇਸ਼ ਕੀਤਾ ਸੀ।

ਉਹ ਦੱਸਦੇ ਹਨ ਕਿ ਫ਼ਿਰ 1970ਵਿਆਂ ਵਿੱਚ ਲੰਡਨ ਤੋਂ ਚਰਨ ਸਿੰਘ ਪੰਛੀ ਅਤੇ ਸਾਥੀਆਂ ਨੇ ਖ਼ਾਲਿਸਤਾਨ ਦੀ ਗੱਲ ਅੱਗੇ ਤੋਰੀ। ਇਸ ਤੋਂ ਬਾਅਦ ਜਗਜੀਤ ਸਿੰਘ ਚੌਹਾਨ ਤੇ ਫ਼ਿਰ ਗੰਗਾ ਸਿੰਘ ਢਿੱਲੋਂ ਨੇ ਖਾਲਿਸਤਾਨ ਦੀ ਮੰਗ ਰੱਖੀ।

ਜਗਤਾਰ ਸਿੰਘ ਇਹ ਵੀ ਦੱਸਦੇ ਹਨ ਕਿ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਕਹਿੰਦੇ ਰਹੇ ਹਨ ਕਿ ਅਸੀਂ ਖਾਲਿਸਤਾਨ ਲੋਕਤੰਤਰਿਕ ਤਰੀਕੇ ਨਾਲ ਲੈਣਾ ਚਾਹੁੰਦੇ ਹਾਂ।

ਲੰਘੇ ਦਿਨਾਂ ਵਿੱਚ ਦੁਬਈ ਤੋਂ ਪੰਜਾਬ ਪਰਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਵੀ ਖਾਲਿਸਤਾਨ ਦੀ ਮੰਗ ਚੁੱਕਦੇ ਰਹੇ ਹਨ। ਇਸ ਤੋਂ ਇਲਾਵਾ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਗੁਰਪਤਵੰਤ ਪੰਨੂ ਨੇ ਵਾਰ-ਵਾਰ ਖਾਲਿਸਤਾਨ ਰੈਫ਼ਰੈਂਡਮ ਰਾਹੀਂ ਇਸ ਮੰਗ ਨੂੰ ਦੁਹਰਾਇਆ ਹੈ।

ਸਿੱਖ ਰਾਸ਼ਟਰ ਦੀ ਗੱਲ ਕਰਦਿਆਂ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਸਿੱਖ ਕੈਦੀਆਂ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ।

(ਵੀਡੀਓ – ਰੋਹਿਤ, ਐਡਿਟ – ਦੇਵੇਸ਼ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)