ਮੁਹੰਮਦ ਰਫ਼ੀ ਦੇ 100 ਸਾਲ: ਜਦੋਂ ਅੰਮ੍ਰਿਤਸਰ 'ਚ ਜੰਮੇ ਰਫ਼ੀ ਦੇ ਪੈਰਾਂ ਚੋਂ ਖੂਨ ਵਗਦਾ ਰਿਹਾ ਪਰ ਉਨ੍ਹਾਂ ਨੇ ਗੀਤ ਗਾਉਣਾ ਰੋਕਿਆ ਨਹੀਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ
24 ਦਸੰਬਰ 2024 ਨੂੰ ਮੁਹੰਮਦ ਰਫੀ ਦੀ 100ਵੀਂ ਜਨਮ ਵਰ੍ਹੇਗੰਢ ਹੈ। ਹਿੰਦੀ ਸਣੇ ਸੰਸਾਰ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਗਾਏ ਉਨ੍ਹਾਂ ਦੇ ਹਜ਼ਾਰਾਂ ਗੀਤ ਅੱਜ ਉਨ੍ਹਾਂ ਦੇ ਫੈਨਜ਼ ਵੱਲੋਂ ਅੱਜ ਵੀ ਸੁਣੇ ਜਾਂਦੇ ਹਨ।
ਬੀਬੀਸੀ ਨੇ ਉਨ੍ਹਾਂ ਦੇ ਇਸ ਪਿੰਡ ਦੇ ਲੋਕਾਂ ਵੱਲੋਂ ਸੰਭਾਲੀਆਂ ਰਫੀ ਸਾਹਿਬ ਦੀਆਂ ਯਾਦਾਂ ਨੂੰ ਬਾਰੇ ਜਾਣਿਆ।
ਕੋਟਲਾ ਸੁਲਤਾਨ ਸਿੰਘ ਉਹ ਪਿੰਡ ਹੈ ਜਿਸ ਦੀਆਂ ਫ਼ਿਜ਼ਾਵਾਂ 'ਚ ਮੁਹੰਮਦ ਰਫੀ ਗਾਵਾਂ ਚਾਰਦੇ ਹੋਏ ਹੇਕਾਂ ਲਾਉਂਦੇ ਰਹੇ ਹਨ ਤੇ ਉਨ੍ਹਾਂ ਦੇ ਕਿੱਸੇ ਕਹਾਣੀਆਂ ਦੰਦ ਕਥਾਵਾਂ ਵਾਂਗ ਲੋਕਾਂ ਦੇ ਚੇਤਿਆਂ 'ਚ ਵਸੀਆਂ ਹੋਈਆਂ।
ਦੁਨੀਆਂ ਦੇ ਮਕਬੂਲ ਗਾਇਕਾਂ ਵਿੱਚੋ ਇੱਕ ਮੁਹੰਮਦ ਰਫੀ ਉਨ੍ਹਾਂ ਦੇ ਪਿੰਡ ਦੇ ਲੋਕਾਂ ਲਈ ਅੱਜ ਵੀ ਬਚਪਨ ਵਾਲੇ ਫੀਕੋ ਹਨ। ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਇਹ ਥਾਂ ਇੱਕ ਖਾਸ ਪਵਿੱਤਰਤਾ ਰੱਖਦੀ ਹੈ।
ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਸੁਖਮਨ ਦੀਪ ਸਿੰਘ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












