ਹਰਿਆਣਾ: 21 ਸਾਲ ਦੀ ਉਮਰ 'ਚ ਸਰਪੰਚ ਬਣੀ ਅੰਜੂ ਨੂੰ ਮਿਲੋ - Video

ਹਰਿਆਣਾ: 21 ਸਾਲ ਦੀ ਉਮਰ 'ਚ ਸਰਪੰਚ ਬਣੀ ਅੰਜੂ ਨੂੰ ਮਿਲੋ - Video
ਪ੍ਰਕਾਸ਼ਿਤ

ਹਰਿਆਣਾ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਬਣੇ ਹਨ ਅੰਜੂ ਤੰਵਰ। ਜ਼ਿਲ੍ਹਾ ਮਹਿੰਦਰਗੜ੍ਹ ਦੇ ਪਿੰਡ ਖੁੜਾਨਾ ਦੀ ਅੰਜੂ 21 ਸਾਲ ਦੇ ਹਨ। 2 ਨਵੰਬਰ ਨੂੰ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਪੰਚਾਇਤ ਚੋਣਾਂ ਹੋਈਆਂ ਸਨ। ਖੁੜਾਨਾ ਪਿੰਡ ਦੇ ਸਰਪੰਚ ਦਾ ਅਹੁਦਾ ਮਹਿਲਾ ਉਮੀਦਵਾਰ ਲਈ ਰਾਖਵਾਂ ਸੀ, ਇਸ ਲਈ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਉਸ ਅਹੁਦੇ ਲਈ ਚੋਣ ਅੰਜੂ ਲੜਣਗੇ। ਅੰਜੂ ਨੇ ਦੱਸਿਆ ਕਿ ਉਹ ਸੋਚਦੇ ਸਨ ਕਿ ਜੇ ਸਰਪੰਚ ਬਣ ਗਈ ਤਾਂ ਪਿੰਡ ਦੇ ਬਹੁਤ ਸਾਰੇ ਕੰਮ ਮੁਕੰਮਲ ਕਰਾਵਾਂਗੀ।

ਆਯੁਰਵੇਦ ਮੈਡਿਸੀਨ ਐਂਡ ਸਰਜਰੀ ਵਿੱਚ ਗ੍ਰੈਜੁਏਸ਼ਨ ਕਰ ਰਹੇ ਅੰਜੂ ਮੁਤਾਬਕ ਉਹ ਪੜ੍ਹਾਈ ਤੇ ਪਿੰਡ ਦਾ ਕੰਮ ਕਾਜ ਤਜਰਬੇਕਾਰ ਲੋਕਾਂ ਦੇ ਸਹਿਯੋਗ ਨਾਲ ਸੰਭਾਲ ਲੈਣਗੇ। ਪੰਚਾਇਤ ਚੋਣਾਂ ਵਿੱਚ 248 ਵੋਟਾਂ ਨਾਲ ਅੰਜੂ ਨੇ ਚੋਣ ਜਿੱਤੀ, ਉਨ੍ਹਾਂ ਨੂੰ 1300 ਅਤੇ ਦੂਜੇ ਨੰਬਰ ਉੱਤੇ ਰਹਿਣ ਵਾਲੇ ਉਮੀਦਵਾਰ ਨੂੰ 1052 ਵੋਟਾਂ ਮਿਲੀਆਂ ਸਨ।

ਅੰਜੂ ਦੇ ਪਿਤਾ ਪੇਸ਼ੇ ਤੋਂ ਡਾਕਟਰ ਹਨ ਅਤੇ ਕਹਿੰਦੇ ਹਨ ਅੰਜੂ ਨੇ ਚੋਣ ਜਿੱਤਣ ਲਈ ਬਹੁਤ ਮਿਹਨਤ ਕੀਤੀ ਅਤੇ ਕੁੜੀ ਨੂੰ ਸਰਪੰਚ ਬਣਾ ਕੇ ਪਿੰਡ ਵਿੱਚ ਵੱਖਰਾ ਹੀ ਉਤਸ਼ਾਹ ਹੈ। (ਰਿਪੋਰਟ – ਸਤ ਸਿੰਘ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)