ਕਰਮਜੀਤ ਅਨਮੋਲ: 'ਜੇ ਚੋਣ ਜਿੱਤੀ ਤਾਂ ਅੱਧਾ ਸਮਾਂ ਫਿਲਮਾਂ ਨੂੰ ਦੇਵਾਂਗਾ ਤੇ ਬਾਕੀ ਸਿਆਸਤ ਨੂੰ'

ਕਰਮਜੀਤ ਅਨਮੋਲ: 'ਜੇ ਚੋਣ ਜਿੱਤੀ ਤਾਂ ਅੱਧਾ ਸਮਾਂ ਫਿਲਮਾਂ ਨੂੰ ਦੇਵਾਂਗਾ ਤੇ ਬਾਕੀ ਸਿਆਸਤ ਨੂੰ'
ਪ੍ਰਕਾਸ਼ਿਤ

ਕਰਮਜੀਤ ਅਨਮੋਲ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਪਰ ਲੋਕ ਸਭਾ ਚੋਣ ਲੜ ਰਹੇ ਹਨ।

ਕਰਮਜੀਤ ਅਨਮੋਲ ਪੰਜਾਬੀ ਫਿਲਮਾਂ ਦਾ ਇੱਕ ਮੰਨਿਆ-ਪ੍ਰਮੰਨਿਆ ਨਾਮ ਹਨ। ਉਹ ਅਦਾਕਾਰੀ ਦੇ ਨਾਲ-ਨਾਲ ਇੱਕ ਚੰਗੇ ਗਾਇਕ ਵੀ ਹਨ।

ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ।

ਸਿਆਸਤ ਅਤੇ ਫ਼ਿਲਮਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੋਵਾਂ ਨੂੰ ਬਰਾਬਰ ਅਹਿਮੀਅਤ ਦਿੰਦੇ ਹਨ। ਉਹ ਕਹਿੰਦੇ ਹਨ ਜੇ ਜਿੱਤ ਗਿਆ ਤਾਂ ਅੱਧਾ ਸਮਾਂ ਫ਼ਿਲਮਾਂ ਨੂੰ ਦੇਵਾਂਗਾ ਤੇ ਬਾਕੀ ਦਾ ਸਿਆਸਤ ਨੂੰ।

ਉਨ੍ਹਾਂ ਨੇ ਬੀਬੀਸੀ ਨੂੰ ਦਿੱਤੇ ਖਾਸ ਇੰਟਰਵਿਊ ਵਿੱਚ ਫਿਲਮਾਂ ਤੋਂ ਲੈ ਕੇ ਨਿੱਜੀ ਜ਼ਿੰਦਗੀ ਤੇ ਸਿਆਸਤ ਵਿੱਚ ਆਉਣ ਦੇ ਸਫਰ ਬਾਰੇ ਗੱਲਬਾਤ ਕੀਤੀ।

ਰਿਪੋਰਟ- ਸਰਬਜੀਤ ਧਾਲੀਵਾਲ, ਸ਼ੂਟ-ਮਯੰਕ ਮੋਗੀਆ, ਐਡਿਟ- ਸਿਧਾਰਥ ਕੇਜਰੀਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)