You’re viewing a text-only version of this website that uses less data. View the main version of the website including all images and videos.
ਰੂਸ ਖ਼ਿਲਾਫ਼ ਲੜ ਰਹੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਪਤਨੀ ਨੇ ਜਿੱਤ ਦੇ ਮਾਅਨੇ ਦੱਸੇ
ਯੂਕਰੇਨ ਦੇ ਊਰਜਾ ਢਾਂਚੇ ਉੱਤੇ ਰੂਸ ਦੇ ਇੱਕ ਤੋਂ ਬਾਅਦ ਇੱਕ ਹਮਲਿਆਂ ਕਾਰਨ ਮੁਲਕ ਵਿੱਚ ਬਿਜਲੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।
ਜਿਸ ਨੂੰ ਲੈ ਕੇ ਰਾਸ਼ਟਰਪਤੀ ਜੇਲੇਂਸਕੀ ਨੇ ਆਪਣੇ ਸੰਬੋਧਨ ਵਿੱਚ ਦੁਨੀਆਂ ਨੂੰ ਵਾਰ-ਵਾਰ ਮਦਦ ਦੀ ਅਪੀਲ ਕੀਤੀ ਅਤੇ ਹੁਣ ਯੂਕਰੇਨ ਦੀ ਫਰਸਟ ਲੇਡੀ ਓਲੇਨਾ ਜੇਲੇਂਸਕਾ ਵੀ ਅੱਗੇ ਆ ਕੇ ਬੋਲ ਰਹੇ ਹਨ।
ਬੀਬੀਸੀ ਪੱਤਰਕਾਰ ਲੀਸ ਡੂਸੈਟ ਨੇ ਕੀਵ ਵਿੱਚ ਓਲੇਨਾ ਜ਼ੇਲੇਂਸਕਾ ਨਾਲ ਮੁਲਾਕਾਤ ਕੀਤੀ।
ਆਪਣੇ ਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਗੈਰਮੌਜੂਦਗੀ ਵਿੱਚ ਕਈ ਕੌਮਾਂਤਰੀ ਮੰਚਾਂ ਉੱਤੇ ਆਪਣੇ ਦੇਸ਼ ਦੀ ਅਗਵਾਈ ਕਰਨ ਵਾਲੀ ਯੂਕਰੇਨ ਦੀ ਫਰਸਟ ਲੇਡੀ ਓਲੇਨਾ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ।
ਜਿਕਰਯੋਗ ਹੈ ਕਿ ਯੂਕਰੇਨ ਉੱਪਰ ਰੂਸ ਦੇ ਹਮਲਿਆਂ ਤੋਂ ਬਾਅਦ ਉੱਥੋਂ ਦੇ ਲੋਕ ਆਮ ਜਿੰਦਗੀ ਵਿੱਚ ਪਰਤਣ ਲਈ ਸੰਘਰਸ਼ ਕਰ ਰਹੇ ਹਨ।
ਇਸੇ ਸਾਲ ਫਰਵਰੀ ਮਹੀਨੇ ਵਿੱਚ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ। ਜਿਸ ਮਗਰੋਂ ਅਗਲੇ ਕੁਝ ਮਹੀਨਿਆਂ ਤੱਕ ਯੂਕਰੇਨ ਅਤੇ ਰੂਸ ਵਿਚਾਲੇ ਲੜਾਈ ਲੱਗੀ ਰਹੀ।
ਯੂਕਰੇਨ ਵੀ ਆਪਣੇ ਮੁਲਕ ਨੂੰ ਬਚਾਉਣ ਲਈ ਡਟ ਕੇ ਖੜ੍ਹਿਆ ਰਿਹਾ ਪਰ ਇਸ ਦੌਰਾਨ ਬਹੁਤ ਸਾਰੇ ਲੋਕ ਮਾਰੇ ਗਏ, ਬਹੁਤਿਆਂ ਨੂੰ ਮੁਲਕ ਵੀ ਛੱਡਣਾ ਪਿਆ ਸੀ।
ਰੂਸ ਦਾ ਇਹ ਵੀ ਦਾਅਵਾ ਹੈ ਕਿ ਉਸ ਨੇ ਯੂਕਰੇਨ ਦੇ ਕਈ ਹਿੱਸੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ।