Video: 'ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ, ਮੂਸੇਵਾਲਾ ਲਈ ਪਾਕ 'ਚ ਹਰ ਕੋਈ ਰੋਇਆ'

Video: 'ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ, ਮੂਸੇਵਾਲਾ ਲਈ ਪਾਕ 'ਚ ਹਰ ਕੋਈ ਰੋਇਆ'
ਪ੍ਰਕਾਸ਼ਿਤ

ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਦੇ ਰਹਿਣ ਵਾਲੇ ਮਸ਼ਹੂਰ ਗਾਇਕ ਤੇ ਗੀਤਕਾਰ ਬਿਲਾਲ ਸਈਦ ਨੇ ਆਪਣੇ ਪਹਿਲੇ ਹੀ ਗੀਤ ‘12 ਸਾਲ’ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਸੀ।

ਕਰੀਬ 10 ਸਾਲ ਪਹਿਲਾਂ ਇਸ ਗੀਤ ਰਾਹੀਂ ਮਨੋਰੰਜਨ ਇੰਡਸਟਰੀ ਵਿੱਚ ਕਦਮ ਰੱਖਣ ਵਾਲੇ ਬਿਲਾਲ ਨੇ ਕਈ ਹਿੱਟ ਗੀਤ ਦਿੱਤੇ ਹਨ।

 ਬਾਰੀ, ਖੈਰ ਮੰਗਦੀ, ਦੋ ਨੰਬਰ, ਤੌਬਾ-ਤੌਬਾ, ਇਜਾਜ਼ਤ ਸਣੇ ਕਈ ਗੀਤਾਂ ਨੇ ਉਨ੍ਹਾਂ ਦੀ ਮਕਬੂਲੀਅਤ ਵਿੱਚ ਵਾਧਾ ਕੀਤਾ। ਹਾਲ ਹੀ ਵਿੱਚ ਉਹ ਆਪਣਾ ਨਵਾਂ ਗੀਤ ‘ਅੰਬਰੇਲਾ’ ਲੈ ਕੇ ਆਏ ਹਨ।

 ਬਿਲਾਲ ਨੇ ਭਾਰਤੀ ਪੰਜਾਬ ਦੇ ਕਲਾਕਾਰ ਅਮਰਿੰਦਰ ਗਿੱਲ ਸਣੇ ਭਾਰਤੀ ਮੂਲ ਦੇ ਕਈ ਕਲਾਕਾਰਾਂ ਨਾਲ ਵੀ ਕੰਮ ਕੀਤਾ ਹੈ।

 ਬਿਲਾਲ ਨੇ ਭਾਰਤ-ਪਾਕ ਸਾਂਝ ਸਣੇ, ਆਪਣੇ ਸਫ਼ਰ, ਸੰਗੀਤ ਅਤੇ ਹੋਰ ਪਹਿਲੂਆਂ ਉੱਤੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ ਹੈ।

 (ਰਿਪੋਰਟ- ਸੁਨੀਲ ਕਟਾਰੀਆ, ਐਡਿਟ – ਅਮਸਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)