ਜੰਗਲ ਬਚਾਉਣ ਖ਼ਾਤਰ ਪ੍ਰਸ਼ਾਸਨ ਮੂਹਰੇ ਡੱਟ ਕੇ ਖੜ੍ਹੀ ਆਦੀਵਾਸੀ ਔਰਤ ਦਾ ਜਜ਼ਬਾ ਦੇਖੋ

ਜੰਗਲ ਬਚਾਉਣ ਖ਼ਾਤਰ ਪ੍ਰਸ਼ਾਸਨ ਮੂਹਰੇ ਡੱਟ ਕੇ ਖੜ੍ਹੀ ਆਦੀਵਾਸੀ ਔਰਤ ਦਾ ਜਜ਼ਬਾ ਦੇਖੋ
ਪ੍ਰਕਾਸ਼ਿਤ

ਇਹ ਜੰਗਲ ਦੇਖ ਕੇ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਮੁੰਬਈ ਨਹੀਂ ਹੈ, ਪਰ ਜਿਸ ਮੁੰਬਈ ਨੂੰ ਤੁਸੀਂ ਅਕਸਰ ਦੇਖ ਦੇ ਹੋ ਇਹ ਉਸ ਵਰਗਾ ਨਹੀਂ ਹੈ।

ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਮੁੰਬਈ ਲਈ ਆਰੇ ਜੰਗਲ ਕੁਦਰਤ ਦਾ ਖ਼ਜ਼ਾਨਾ ਹਨ। ਪਰਮਿਲਾ ਅਤੇ ਉਨ੍ਹਾਂ ਦਾ ਪਰਿਵਾਰ ਆਦਿਵਾਸੀ ਭਾਈਚਾਰਿਆਂ ਦੇ 8000 ਲੋਕਾਂ ਨਾਲ ਇੱਥੇ ਹੀ ਰਹਿੰਦਾ ਹੈ। ਆਰੇ ਜੰਗਲ ਕਈ ਖ਼ਤਰਨਾਕ ਚੀਤਿਆਂ ਸਣੇ ਪਸ਼ੂ-ਪੰਛੀਆਂ ਦਾ ਵੀ ਘਰ ਹੈ।

2019 ਵਿੱਚ ਪ੍ਰਸ਼ਾਸਨ ਨੇ ਇਸ ਜੰਗਲ ਦੇ ਕੁਝ ਹਿੱਸੇ ਨੂੰ ਮੈਟਰੋ ਟ੍ਰੇਨ ਡਿਪੂ ਬਣਾਉਣ ਲਈ ਖਾਲੀ ਕਰਨ ਦੀ ਸ਼ੁਰੂਆਤ ਕੀਤੀ ਅਤੇ ਇਸ ਕਾਰਵਾਈ ਖ਼ਿਲਾਫ਼ ਮੁਜ਼ਾਹਰਿਆਂ ਦੀ ਅਗਵਾਈ ਪਰਮਿਲਾ ਨੇ ਕੀਤੀ।

ਮੁਜ਼ਾਹਰਿਆਂ ਤੋਂ ਬਾਅਦ ਸੁਪਰੀਮ ਕੋਰਟ ਨੇ ਰੁੱਖਾਂ ਦੀ ਕਟਾਈ ਨੂੰ ਰੋਕਣ ਦੇ ਹੁਕਮ ਦੇ ਦਿੱਤੇ।

ਪਰ ਜੁਲਾਈ 2022 ਵਿੱਚ ਮਹਾਰਾਸ਼ਟਰ ਦੀ ਨਵੀਂ ਬਣੀ ਸਰਕਾਰ ਨੇ ਮੈਟਰੋ ਪ੍ਰੋਜੈਕਟ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਪਰਮਿਲਾ ਅਤੇ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਨੇ ਮੁੜ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ।

ਪਰਮਿਲਾ ਹੁਣ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ ਕਿ ਕੀ ਇਹ ਰੁੱਖ ਅਤੇ ਉਨ੍ਹਾਂ ਦੇ ਘਰਾਂ ਨੂੰ ਬਚਾਇਆ ਜਾਵੇਗਾ।

ਮਹਾਰਾਸ਼ਟਰ ਸਰਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਮੈਟਰੋ ਪ੍ਰੋਜੈਕਟ ਅਹਿਮ ਹੈ ਅਤੇ ਵਾਤਾਵਾਰਨ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ।